5/9/12

door kite jag to

ਦੂਰ ਕਿਤੇ ਜਗ ਤੋਂ ਸ਼ੁੰਨਸ਼ਾਨ ਥਾਂ ਹੋਵੇ, 
ਗੱਲਾਂ ਕਰੀਏ ਪਿਆਰ ਦੀਆ ਤੇ ਉਸਦੀ ਹਾਂ ਹਾਂ ਹੋਵੇ, 
ਉਸਦੇ ਹੱਥਾਂ ਵਿੱਚ ਹੱਥ ਹੋਣ ਤੇ, 
ਹੱਥਾਂ ਤੇ ਲਿਖਿਆ ਉਹਦਾ ਹੀ ਨਾਂ ਹੋਵੇ , 
ਅਸੀ ਹੋਈਏ ਨੇੜੇ ਉਸਦੇ 
ਤੇ ਉਹ ਸੰਗਦੀ ਪਿਛਾਂਹ ਹੋਵੇ ..

submitted by khand mishri

for more click here

ro lyi da

ਦਿਲ ਤੇ ਰੱਖ ਤਸਵੀਰ ਤੇਰੀ ___ਅਸੀਂ ਦਿਲ ਦਾ ਦਰਦ ਲਕੋ ਲਈ ਦਾ _
ਤੂੰ ਮਹਿਫਲਾ ਦੇ ਵਿੱਚ Hassdi ਏ ___ਅਸੀਂ ਕੱਲਿਆ ਬਿਹ ਕੇ ਰੋ ਲਈ ਦਾ,,,,,

for more click here

naam


ਦਿਲ ਕਰਦਾ ਤੈਨੂੰ ਏਦਾਂ ਭੁੱਲ ਜਾਵਾਂ,
ਕਿ ਤੇਰੇ ਲਈ ਮੇਰੀ ਅੱਖ ਕਦੇ ਵੀ ਨਾ ਰੋਵੇ,
ਰੱਬ ਕਰੇ ਕਿ ਹੋ ਜਾਵਾਂ ਐਨਾ ਦੂਰ,
ਤੇਰੀ ਦੁਨੀਆਂ ਚੋਂ,
ਕਿ ਮੇਰਾ ਮੁੱਖ ਤਾਂ ਦੂਰ,
ਤੈਨੂੰ ਮੇਰਾ ਨਾਮ ਵੀ ਯਾਦ ਨਾ ਹੋਵੇ,



for more click here

3/11/12

rabb to mangna

 ਲੋਕੀ ਕਹਿੰਦੇ ਸਭ ਮਿਲ ਜਾਂਦਾ ਰੱਬ ਕੋਲੋਂ,
ਇਸੇ ਲਈ ਅਸੀਂ ਨਿੱਤ ਉਸਦੇ ਦੁਆਰ ਆਏ,
ਅੱਜ ਨਹੀਂ ਤਾਂ ਕੱਲ ਮਿਲ ਹੀ ਜਾਵੇਗਾ,
ਇਹੀ ਸੋਚ ਕੇ ਵਾਰ - ਵਾਰ ਆਏ,
ਲੋਕੀ ਮੰਗਦੇ ਦੌਲਤਾਂ ਰੱਬ ਕੋਲੋਂ,
ਅਸੀਂ ਤਾਂ ਬੱਸ ਯਾਰ ਮੰਗਿਆ ਸੀ,
ਨਫਰਤ ਤਾਂ ਹਰ ਕੋਈ ਕਰਦਾ ਏ,
ਇਸ ਵਾਰ ਆਪਣੇ ਲਈ ਪਿਆਰ ਮੰਗਿਆ ਸੀ,
ਦੇਖ ਯਾਰ ਦਾ ਹੱਥ ਕਿਸੇ ਹੋਰ ਦੇ ਹੱਥ ਵਿੱਚ,
ਉਸ ਗਲੀ ਚੋਂ ਲੰਘਣਾ ਹੀ ਬੰਦ ਕਰ ਤਾ,
ਕੁਝ ਨੀਂ ਮਿਲਿਆ ਸਾਨੂੰ ਉਸਦੇ ਦੁਆਰ ਤੋਂ ਵੀ,
ਇਸ ਲਈ ਹੁਣ ਰੱਬ ਤੋਂ ਵੀ ਮੰਗਣਾ ਬੰਦ ਕਰ ਤਾ... 




for more click here

3/7/12

saath

ਜਿਹੜੇ ਆਪ ਹੀ ਰੁੱਸ ਗਏ ਮੇਰੇ ਕੋਲੋਂ,
ਉਹਨਾਂ ਮੈਨੂੰ ਕੀ ਮਨਾਉਣਾ ਸੀ,
ਆਪਣਿਆਂ ਹੀ ਦਿੱਤਾ ਅੱਖਾਂ ਚ ਪਾਣੀ,
ਕਿਸੇ ਹੋਰ ਨੇ ਕੀ ਰਵਾਉਣਾ ਸੀ,
ਸਾਡੇ ਆਪਣੇ ਹੀ ਪੱਲੇ ਐਨੇ ਦੁੱਖ ਨੇ,
ਕਿਸੇ ਹੋਰ ਨੂੰ ਕੀ ਹਸਾਉਣਾ ਸੀ,
ਜਦ ਕਿਸਮਤ ਹੀ ਸਾਥ ਛੱਡ ਗਈ ਮੇਰਾ,
ਕਿਸੇ ਹੋਰ ਨੇ ਕੀ ਨਿਭਾਉਣਾ ਸੀ,,