3/11/12

rabb to mangna

 ਲੋਕੀ ਕਹਿੰਦੇ ਸਭ ਮਿਲ ਜਾਂਦਾ ਰੱਬ ਕੋਲੋਂ,
ਇਸੇ ਲਈ ਅਸੀਂ ਨਿੱਤ ਉਸਦੇ ਦੁਆਰ ਆਏ,
ਅੱਜ ਨਹੀਂ ਤਾਂ ਕੱਲ ਮਿਲ ਹੀ ਜਾਵੇਗਾ,
ਇਹੀ ਸੋਚ ਕੇ ਵਾਰ - ਵਾਰ ਆਏ,
ਲੋਕੀ ਮੰਗਦੇ ਦੌਲਤਾਂ ਰੱਬ ਕੋਲੋਂ,
ਅਸੀਂ ਤਾਂ ਬੱਸ ਯਾਰ ਮੰਗਿਆ ਸੀ,
ਨਫਰਤ ਤਾਂ ਹਰ ਕੋਈ ਕਰਦਾ ਏ,
ਇਸ ਵਾਰ ਆਪਣੇ ਲਈ ਪਿਆਰ ਮੰਗਿਆ ਸੀ,
ਦੇਖ ਯਾਰ ਦਾ ਹੱਥ ਕਿਸੇ ਹੋਰ ਦੇ ਹੱਥ ਵਿੱਚ,
ਉਸ ਗਲੀ ਚੋਂ ਲੰਘਣਾ ਹੀ ਬੰਦ ਕਰ ਤਾ,
ਕੁਝ ਨੀਂ ਮਿਲਿਆ ਸਾਨੂੰ ਉਸਦੇ ਦੁਆਰ ਤੋਂ ਵੀ,
ਇਸ ਲਈ ਹੁਣ ਰੱਬ ਤੋਂ ਵੀ ਮੰਗਣਾ ਬੰਦ ਕਰ ਤਾ... 




for more click here