ਕੋਈ ਕੋਈ ਖੁਸ਼ ਹੋਵੇਗਾ ਤੇ,
ਕੋਈ ਕੋਈ ਰੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,
ਚਾਰ ਜਣੇ ਹੋਣਗੇ ਨਾਲ ਮੇਰੇ,
ਮੁਹਰੇ ਮੁਹਰੇ ਹੋਣਗੇ ਕਰੀਬੀ ਜਿਹੜੇ,
ਪਿੱਛੇ ਪਿੱਛੇ ਗੱਲਾਂ ਕਰਦਾ ਪਿੰਡ ਹੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,
ਕਈ ਗੱਲ ਕਰਨਗੇ ਆਪਣੇ ਬਾਰੇ,
ਕੋਈ ਰਾਜ਼ ਖੋਲੇਗਾ ਮੇਰੇ ਸਾਰੇ,
ਕੋਈ ਕਹੇਗਾ ਕਿ ਚੰਗਾ ਸੀ,
ਕਿਸੇ ਦੀ ਨਿਗਾਹ ਚ ਮੰਦਾ ਹੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,
ਜਿਹੜੀ ਮੇਰੀ ਮੌਤ ਦੀ ਜ਼ਿੰਮੇਵਾਰ ਹੋਵੇਗੀ,
ਓਸ ਦਿਨ ਓਹ ਵੀ ਅੰਦਰ ਵੜ ਬੂਹੇ ਢੋਵੇਗੀ,
ਸ਼ਾਇਦ ਨਿੰਦਰ ਨੂੰ ਕਰਕੇ ਯਾਦ,
ਓਹਦੀ ਅੱਖ ਚੋਂ ਵੀ ਕੋਈ ਹੰਝੂ ਚੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,
No comments:
Post a Comment
Thanks For Comments