ਮੇਰੀ ਜਿੰਦਗੀ ਓਸ ਕੰਢਿਆਂ ਵਰਗੀ,
ਜਿਹਨੂੰ ਸਭ ਨਫਰਤ ਕਰਦੇ ਨੇ,
ਓਹ ਨੇ ਫੁੱਲ ਗੁਲਾਬ ਜਿਹਾ,
ਜਿਹਦੇ ਤੇ ਸਭ ਮਰਦੇ ਨੇ,
ਮੈਨੂੰ ਦੇਖ ਕੇ ਲੋਕੀ ਤੋੜ ਸੁੱਟਦੇ,
ਓਹਨੂੰ ਦੇਖ ਕੇ ਚਿੱਤ ਪਰਚਾ ਲੈਂਦੇ,
ਮੇਰੀ ਹਸਤੀ ਬੱਸ ਪੈਰਾਂ ਤੱਕ ਸੀਮਤ,
ਓਹਨੂੰ ਸਭ ਦਿਲ ਚ ਵਸਾ ਲੈਂਦੇ,
ਮੈਥੋਂ ਸਭ ਨੇ ਦੂਰ ਰਹਿੰਦੇ,
ਉਸਦੇ ਸਭ ਨੇੜੇ ਜਾ ਬਹਿੰਦੇ,
ਮੈਨੂੰ ਨੇ ਰੱਖਦੇ ਪਿਆਰ ਤੋਂ ਦੂਰ,
ਤੇ ਓਹਨਾਂ ਰੁਸਿਆ ਯਾਰ ਮਨਾ ਲੈਂਦੇ...
No comments:
Post a Comment
Thanks For Comments