open |
ਬਹੁਤ ਦੁੱਖ ਮਿਲੇ ਇਸ ਜਿੰਦਗੀ ਚੋਂ,
ਹੁਣ ਹੋਰ ਨੀਂ ਮੈਥੋਂ ਸਹਿ ਹੁੰਦੇ,
ਹਾਲਾਤ ਵੀ ਇਹੋ ਜਿਹੇ ਹੋ ਗਏ ਨੇ,
ਨਾ ਰਿਹਾ ਜਾਂਦਾ, ਨਾ ਹੀ ਕਿਸੇ ਨੂੰ ਕਹਿ ਹੁੰਦੇ,
ਕਿਤੇ ਮਿਲ ਜਾਵੇ ਜੇ ਰੱਬ ਮੈਨੂੰ,
ਓਹਨੂੰ ਪੁਛਾਂਗਾ ਇਹ ਖਾਸ ਮੈਂ,
ਪਿਛਲੇ ਜਨਮ ਚ ਤੂੰ ਇਹ ਦੱਸ,
ਕਿੰਨੇ ਕ ਕੀਤੇ ਸੀ ਪਾਪ ਮੈਂ,
ਦਿਲ ਕਰਦਾ ਬੈਠਾ ਰਹਾਂ ਇੱਕਲਾ ਹੀ ਮੈਂ,
ਕੋਈ ਸੁੰਨਸਾਨ ਇਹੋ ਜਿਹਾ ਰਾਹ ਹੋਵੇ,
ਹੁਣ ਤਾਂ ਓਥੇ ਜਾਣ ਨੂੰ ਦਿਲ ਕਰਦਾ,
ਜਿਥੋਂ ਕਦੇ ਮੁੜ ਕੇ ਨਾ ਆ ਹੋਵੇ....
No comments:
Post a Comment
Thanks For Comments