ਭਾਵੇਂ ਕੋਈ ਆਖੇ ਹੱਸਮੁਖ,
ਤੇ ਕੋਈ ਆਖੇ rude ਆ,
ਪਰ,single ਰਹਿਣਾ ਹੀ ਮੇਰਾ attitude ਆ,
ਕਿਸੇ ਪਟੋਲੇ ਨੂੰ ਦੂਰੋਂ ਹੀ ਤੱਕ ਲਈਦਾ,
ਜੇ ਕੋਈ ਹੱਸ ਪਵੇ ਤਾਂ,ਆਪਾਂ ਵੀ ਹੱਸ ਪਈਦਾ,
ਕਿਸੇ ਦੀ ਅੱਖ ਵਿੱਚ ਮੈਂ ਰੜਕਾਂ,
ਏਨਾ ਬੁਰਾ ਭਲਾ ਨੀਂ ਕਿਸੇ ਨੂੰ ਕਹੀਦਾ,
ਕਿਤੇ ਹੋ ਨਾ ਜਾਵੇ ਮੇਰਾ character ਖਰਾਬ,
ਇਸੇ ਲਈ ਕੁੜੀਆਂ ਤੋਂ ਦੂਰ ਅੀ ਰਹੀਦਾ.....
for more click here
ਕਿਹਨੂੰ ਸੁਣਾਈਏ ਦਿਲ ਵਾਲੀ ਗੱਲ,
ਕੋਈ ਸੁਣਨ ਵਾਲਾ ਨੀਂ ਲੱਭਦਾ,
ਬਹੁਤ ਲੋਕ ਆਏ ਇਸ ਜਿੰਦਗੀ ਚ,
ਪਰ ਕੋਈ ਆਪਣਾ ਜਿਹਾ ਨੀਂ ਲੱਗਦਾ,
ਜਿਹਨਾਂ ਨੂੰ ਅਸੀਂ ਆਪਣਾ ਬਣਾਇਆ,
ਉਹਨਾਂ ਕਰਕੇ ਹੀ ਅੱਖਾਂ ਚੋਂ ਪਾਣੀ ਆਇਆ,
ਲੱਖ ਕੋਸ਼ਿਸ ਕਰ ਕੇ ਵੀ ਨੀਂ ਭੁੱਲਦੇ,
ਕਈ ਰਿਸ਼ਤੇ ਹੀ ਅਜੀਬ ਹੁੰਦੇ ਆ,
ਕਿਉਂ ਓਹੀ ਲੋਕ ਹਮੇਸ਼ਾਂ ਨੇ ਧੋਖਾ ਦਿੰਦੇ,
ਜਿਹੜੇ ਦਿਲ ਦੇ ਬਹੁਤ ਕਰੀਬ ਹੁੰਦੇ ਆ..??
for more visit here
ਬਹੁਤ ਦੁੱਖ ਮਿਲੇ ਇਸ ਜਿੰਦਗੀ ਚੋਂ,
ਹੁਣ ਹੋਰ ਨੀਂ ਮੈਥੋਂ ਸਹਿ ਹੁੰਦੇ,
ਹਾਲਾਤ ਵੀ ਇਹੋ ਜਿਹੇ ਹੋ ਗਏ ਨੇ,
ਨਾ ਰਿਹਾ ਜਾਂਦਾ, ਨਾ ਹੀ ਕਿਸੇ ਨੂੰ ਕਹਿ ਹੁੰਦੇ,
ਕਿਤੇ ਮਿਲ ਜਾਵੇ ਜੇ ਰੱਬ ਮੈਨੂੰ,
ਓਹਨੂੰ ਪੁਛਾਂਗਾ ਇਹ ਖਾਸ ਮੈਂ,
ਪਿਛਲੇ ਜਨਮ ਚ ਤੂੰ ਇਹ ਦੱਸ,
ਕਿੰਨੇ ਕ ਕੀਤੇ ਸੀ ਪਾਪ ਮੈਂ,
ਦਿਲ ਕਰਦਾ ਬੈਠਾ ਰਹਾਂ ਇੱਕਲਾ ਹੀ ਮੈਂ,
ਕੋਈ ਸੁੰਨਸਾਨ ਇਹੋ ਜਿਹਾ ਰਾਹ ਹੋਵੇ,
ਹੁਣ ਤਾਂ ਓਥੇ ਜਾਣ ਨੂੰ ਦਿਲ ਕਰਦਾ,
ਜਿਥੋਂ ਕਦੇ ਮੁੜ ਕੇ ਨਾ ਆ ਹੋਵੇ....
ਆਏਂ ਹਾਂ ਵਿੱਚ ਪਰਦੇਸਾਂ ਦੇ,
ਛੱਡ ਕੇ ਆਪਣਾ ਘਰ-ਬਾਰ,
ਚਾਹੇ ਜਿਸ ਹਾਲ ਚ ਵੀ ਹੋਈਏ,
ਇੱਥੇ ਕੋਈ ਨੀਂ ਲੈਂਦਾ ਸਾਰ,
ਯਾਦ ਆਉਂਦੀ ਉਸ ਬੋਹੜ ਦੀ,
ਜਿਹਦੇ ਥੱਲੇ ਦੁਪਿਹਰਾਂ ਲਘਾਂਦੇ ਸੀ,
ਯਾਦ ਆਉਂਦੀ ਉਸ ਥੜੇ ਦੀ,
ਜਿਥੇ ਤਾਸ਼ ਦੀ ਵਾਰੀ ਲਗਾਂਦੇ ਸੀ,
ਬਿਜਲੀ ਦੇ ਕੱਟ ਦਾ ਵੀ ਵੱਖਰਾ ਨਜ਼ਾਰਾ ਸੀ,
ਇੱਕੋ ਥਾਂ ਇੱਕਠਾ ਹੋ ਜਾਂਦਾ ਮੁੱਹਲਾ ਸਾਰਾ ਸੀ,
ਜਦੋਂ ਤੱਕ ਤਾਂ ਹੋਈਦਾ ਕੰਮ ਤੇ,
ਉਦੋਂ ਇਹ ਦੁਨੀਆਂ ਬਹੁਤ ਭਾਉਂਦੀ ਆ,
ਪਰ ਜਦ ਪਕਾਉਣੀ ਪੈਂਦੀ ਆ ਆਪ ਹੀ ਰੋਟੀ,
ਤਦ ਤਾਂ ਫਿਰ 'ਮਾਂ' ਹੀ ਚੇਤੇ ਆਉਂਦੀ ਆ...
for more visit here