ਆਏਂ ਹਾਂ ਵਿੱਚ ਪਰਦੇਸਾਂ ਦੇ,
ਛੱਡ ਕੇ ਆਪਣਾ ਘਰ-ਬਾਰ,
ਚਾਹੇ ਜਿਸ ਹਾਲ ਚ ਵੀ ਹੋਈਏ,
ਇੱਥੇ ਕੋਈ ਨੀਂ ਲੈਂਦਾ ਸਾਰ,
ਯਾਦ ਆਉਂਦੀ ਉਸ ਬੋਹੜ ਦੀ,
ਜਿਹਦੇ ਥੱਲੇ ਦੁਪਿਹਰਾਂ ਲਘਾਂਦੇ ਸੀ,
ਯਾਦ ਆਉਂਦੀ ਉਸ ਥੜੇ ਦੀ,
ਜਿਥੇ ਤਾਸ਼ ਦੀ ਵਾਰੀ ਲਗਾਂਦੇ ਸੀ,
ਬਿਜਲੀ ਦੇ ਕੱਟ ਦਾ ਵੀ ਵੱਖਰਾ ਨਜ਼ਾਰਾ ਸੀ,
ਇੱਕੋ ਥਾਂ ਇੱਕਠਾ ਹੋ ਜਾਂਦਾ ਮੁੱਹਲਾ ਸਾਰਾ ਸੀ,
ਜਦੋਂ ਤੱਕ ਤਾਂ ਹੋਈਦਾ ਕੰਮ ਤੇ,
ਉਦੋਂ ਇਹ ਦੁਨੀਆਂ ਬਹੁਤ ਭਾਉਂਦੀ ਆ,
ਪਰ ਜਦ ਪਕਾਉਣੀ ਪੈਂਦੀ ਆ ਆਪ ਹੀ ਰੋਟੀ,
ਤਦ ਤਾਂ ਫਿਰ 'ਮਾਂ' ਹੀ ਚੇਤੇ ਆਉਂਦੀ ਆ...
for more visit here
No comments:
Post a Comment
Thanks For Comments