ਸ਼ਾਇਦ ਕਦੋਂ ਦਾ ਮਰ ਮੁੱਕ ਜਾਂਦਾ,
ਜੇ ਤੂੰ ਸੁਪਨੇ ਚ ਮੈਨੂੰ ਲਾਰਾ,
ਆਉਣ ਦਾ ਲਾਇਆ ਨਾ ਹੁੰਦਾ,
ਸ਼ਾਇਦ ਕਦੋਂ ਦਾ ਭੁੱਲ ਚੁੱਕਾ ਹੁੰਦਾ,
ਜੇ ਦਿਲ ਕਮਲੇ ਨੇ ਤੈਨੂੰ,
ਐਨਾ ਚਾਹਿਆ ਨਾ ਹੁੰਦਾ,
ਬੇਸ਼ੱਕ ਕਈ ਸੋਹਣੇ ਨੇ ਇਸ ਦੁਨੀਆ ਤੇ,
ਪਰ ਤੇਰੇ ਵਰਗੀ ਕੋਈ ਲੱਭਦੀ ਹੀ ਨਹੀਂ,
ਜੇ ਤੂੰ ਆ ਜਾਵੇਂ ਮੇਰੀ ਜਿੰਦਗੀ ਚ,
ਪਰਵਾਹ ਮੈਨੂੰ ਫੇਰ ਰੱਬ ਦੀ ਵੀ ਨਹੀਂ,
ਰਾਤ ਕੱਟ ਲਈਦੀ ਆ ਗਿਣ ਕੇ ਤਾਰੇ,
ਦਿਨ ਕੱਟ ਜਾਂਦਾ ਤੇਰੀ ਫੋਤੋ ਤੱਕ ਕੇ,
ਇੱਕ ਦਿਨ ਮਿਲ ਪਵਾਂਗੇ ਕਿਸੇ ਮੋੜ ਤੇ,
ਬੱਸ ਜਿਊਂਦੇ ਆਂ ਇਹੀ ਆਸ ਰੱਖ ਕੇ...
No comments:
Post a Comment
Thanks For Comments