ਕਈ ਹਾਰ ਕੇ ਵੀ ਨੇ ਜਿੱਤ ਜਾਂਦੇ,
ਕਈ ਜਿੱਤੀ ਬਾਜ਼ੀ ਗਵਾ ਲੈਂਦੇ,
ਕਈ ਵਾਰਦੇ ਜਾਨ ਦੇਸ਼ ਲਈ,
ਕਈ ਪੈਸੇ ਲਈ ਜਾਨ ਗਵਾ ਬਹਿੰਦੇ,
ਕਈ ਜਿੱਤਦੇ ਮੈਡਲ ਦੌੜਨ ਵਿੱਚ,
ਕਈ ਤੁਰਨੇ ਤੌਂ ਵੀ ਰਹਿ ਜਾਂਦੇ,
ਕਿਸੇ ਮਿਲਦੀ ਚੋਪੜੀ ਹਰ ਵੇਲੇ,
ਕਈ ਰੁੱਖੀ ਮਿੱਸੀ ਤੋਂ ਵੀ ਨੇ ਵਾਂਝੇ,
ਕਈ ਰਹਿੰਦੇ ਕੋਠੀਆਂ ਮਹਿਲਾਂ ਚ,
ਕਈਆਂ ਦੇ ਛੱਤ ਨੀ ਸਿਰ ਉੱਤੇ,
ਕਈ ਸੋਂਦੇ ਫੁੱਲਾਂ ਦੀ ਸੇਜ਼ ਤੇ ਨੇ,
ਕਈ ਸੜਕਾਂ ਉੱਤੇ ਹੀ ਰਹਿਣ ਸੁੱਤੇ,
ਰੱਬ ਹਰ ਕਿਸੇ ਨੂੰ ਖੁਸ਼ ਰੱਖੇ,
ਨਿੰਦਰ ਇਹੋ ਬੱਸ ਦੁਆ ਕਰਦਾ,
ਕੋਈ ਨਾ ਕਿਸੇ ਨੂੰ ਦੁੱਖ ਹੋਵੇ,
ਸੂਰਜ ਸਭ ਲਈ ਇੱਕੋ ਜਿਹਾ ਰਹੇ ਚੜਦਾ.....
No comments:
Post a Comment
Thanks For Comments