ਕਦੇ ਸੋਚਿਆ ਨਹੀਂ ਸੀ ਜਿੰਦਗੀ ਚ,
ਇਹ ਵੀ ਦਿਨ ਦੇਖਣੇ ਪੈਣਗੇ,
ਮਾਣ ਸੀ ਜਿਹਨਾਂ ਤੇ ਬਹੁਤਾ ਸਾਨੂੰ,
ਓਹੀ ਇੱਕ ਦਿਨ ਧੋਖਾ ਦੇਣਗੇ,
ਉਂਗਲੀ ਫੜਾਈ ਸੀ ਜਿਹਨਾਂ ਨੂੰ,
ਓਹ ਰਾਹ ਵਿੱਚ ਹੀ ਛੱਡ ਤੁਰ ਗਏ,
ਜਿਹਨਾਂ ਦੀ ਉਡੀਕ ਕਰਦੇ ਸੀ ਮੋੜਾਂ ਤੇ,
ਓਹ ਦੂਰੋਂ ਦੇਖ ਹੀ ਪਿਛਾਂਹ ਨੂੰ ਮੁੜ ਗਏ,
ਅੱਜ ਭੁੱਲ ਗਏ ਓਹ ਦਿਨਾਂ ਨੂੰ,
ਜੋ ਮੇਰੇ ਨਾਲ ਗੁਜ਼ਾਰੇ ਸੀ,
ਓਹੀ ਜਾਨ ਦੇ ਦੁਸ਼ਮਣ ਬਣ ਬੈਠੇ,
ਜੋ ਜਾਨੋਂ ਵੱਧ ਪਿਆਰੇ ਸੀ...............
No comments:
Post a Comment
Thanks For Comments