ਕਿਉਂ ਦਿਲਾ ਸ਼ੁਦਾਈ ਹੋਇਆ ਓਹਨਾਂ ਪਿੱਛੇ,
ਜਿਹਨਾਂ ਕਦਰ ਤੇਰੇ ਜਜ਼ਬਾਤਾਂ ਦੀ ਨੀਂ,
ਕਿਉਂ ਉਹਨਾਂ ਨੂੰ ਦਿਲ ਚ ਵਸਾਈ ਬੈਠਾ,
ਜੋ ਵਜਾ ਨੇ ਇਹਨਾਂ ਹਾਲਾਤਾਂ ਦੀ,
ਤੂੰ ਉਹਨਾਂ ਉੱਤੇ ਮਰਦਾ ਏਂ,
ਓਹ ਤੈਨੂੰ ਮਾਰਨ ਲਈ ਫਿਰਦੇ ਨੇ,
ਤੂੰ ਆਪਣਾ ਸਮਝਦਾ ਜਿਹਨਾਂ ਨੂੰ,
ਓਹ ਭੁੱਲੇ ਤੈਨੂੰ ਚਿਰਦੇ ਨੇ,
ਮਨ ਚੋਂ ਤਾਂ ਓਹਨੂੰ ਕੱਢ ਦਿੱਤਾ,
ਹੁਣ ਤੂੰ ਵੀ ਦਿਲ ਚੋਂ ਕੱਢ ਦੇ ਵੇ,
ਅੱਖੀਆਂ ਨੇ ਤਾਂ ਰੋਣਾ ਬੰਦ ਕੀਤਾ,
ਤੂੰ ਵੀ ਚੇਤੇ ਕਰ ਰੋਣਾ ਛੱਡ ਦੇ ਵੇ...
No comments:
Post a Comment
Thanks For Comments