3/11/12

rabb to mangna

 ਲੋਕੀ ਕਹਿੰਦੇ ਸਭ ਮਿਲ ਜਾਂਦਾ ਰੱਬ ਕੋਲੋਂ,
ਇਸੇ ਲਈ ਅਸੀਂ ਨਿੱਤ ਉਸਦੇ ਦੁਆਰ ਆਏ,
ਅੱਜ ਨਹੀਂ ਤਾਂ ਕੱਲ ਮਿਲ ਹੀ ਜਾਵੇਗਾ,
ਇਹੀ ਸੋਚ ਕੇ ਵਾਰ - ਵਾਰ ਆਏ,
ਲੋਕੀ ਮੰਗਦੇ ਦੌਲਤਾਂ ਰੱਬ ਕੋਲੋਂ,
ਅਸੀਂ ਤਾਂ ਬੱਸ ਯਾਰ ਮੰਗਿਆ ਸੀ,
ਨਫਰਤ ਤਾਂ ਹਰ ਕੋਈ ਕਰਦਾ ਏ,
ਇਸ ਵਾਰ ਆਪਣੇ ਲਈ ਪਿਆਰ ਮੰਗਿਆ ਸੀ,
ਦੇਖ ਯਾਰ ਦਾ ਹੱਥ ਕਿਸੇ ਹੋਰ ਦੇ ਹੱਥ ਵਿੱਚ,
ਉਸ ਗਲੀ ਚੋਂ ਲੰਘਣਾ ਹੀ ਬੰਦ ਕਰ ਤਾ,
ਕੁਝ ਨੀਂ ਮਿਲਿਆ ਸਾਨੂੰ ਉਸਦੇ ਦੁਆਰ ਤੋਂ ਵੀ,
ਇਸ ਲਈ ਹੁਣ ਰੱਬ ਤੋਂ ਵੀ ਮੰਗਣਾ ਬੰਦ ਕਰ ਤਾ... 




for more click here

3/7/12

saath

ਜਿਹੜੇ ਆਪ ਹੀ ਰੁੱਸ ਗਏ ਮੇਰੇ ਕੋਲੋਂ,
ਉਹਨਾਂ ਮੈਨੂੰ ਕੀ ਮਨਾਉਣਾ ਸੀ,
ਆਪਣਿਆਂ ਹੀ ਦਿੱਤਾ ਅੱਖਾਂ ਚ ਪਾਣੀ,
ਕਿਸੇ ਹੋਰ ਨੇ ਕੀ ਰਵਾਉਣਾ ਸੀ,
ਸਾਡੇ ਆਪਣੇ ਹੀ ਪੱਲੇ ਐਨੇ ਦੁੱਖ ਨੇ,
ਕਿਸੇ ਹੋਰ ਨੂੰ ਕੀ ਹਸਾਉਣਾ ਸੀ,
ਜਦ ਕਿਸਮਤ ਹੀ ਸਾਥ ਛੱਡ ਗਈ ਮੇਰਾ,
ਕਿਸੇ ਹੋਰ ਨੇ ਕੀ ਨਿਭਾਉਣਾ ਸੀ,,



sadhka ute


ਕਈ ਹਾਰ ਕੇ ਵੀ ਨੇ ਜਿੱਤ ਜਾਂਦੇ,
ਕਈ ਜਿੱਤੀ ਬਾਜ਼ੀ ਗਵਾ ਲੈਂਦੇ,
ਕਈ ਵਾਰਦੇ ਜਾਨ ਦੇਸ਼ ਲਈ,
ਕਈ ਪੈਸੇ ਲਈ ਜਾਨ ਗਵਾ ਬਹਿੰਦੇ,
ਕਈ ਜਿੱਤਦੇ ਮੈਡਲ ਦੌੜਨ ਵਿੱਚ,
ਕਈ ਤੁਰਨੇ ਤੌਂ ਵੀ ਰਹਿ ਜਾਂਦੇ,
ਕਿਸੇ ਮਿਲਦੀ ਚੋਪੜੀ ਹਰ ਵੇਲੇ,
ਕਈ ਰੁੱਖੀ ਮਿੱਸੀ ਤੋਂ ਵੀ ਨੇ ਵਾਂਝੇ,
ਕਈ ਰਹਿੰਦੇ ਕੋਠੀਆਂ ਮਹਿਲਾਂ ਚ,
ਕਈਆਂ ਦੇ ਛੱਤ ਨੀ ਸਿਰ ਉੱਤੇ,
ਕਈ ਸੋਂਦੇ ਫੁੱਲਾਂ ਦੀ ਸੇਜ਼ ਤੇ ਨੇ,
ਕਈ ਸੜਕਾਂ ਉੱਤੇ ਹੀ ਰਹਿਣ ਸੁੱਤੇ,
ਰੱਬ ਹਰ ਕਿਸੇ ਨੂੰ ਖੁਸ਼ ਰੱਖੇ,
ਨਿੰਦਰ ਇਹੋ ਬੱਸ ਦੁਆ ਕਰਦਾ,
ਕੋਈ ਨਾ ਕਿਸੇ ਨੂੰ ਦੁੱਖ ਹੋਵੇ,
ਸੂਰਜ ਸਭ ਲਈ ਇੱਕੋ ਜਿਹਾ ਰਹੇ ਚੜਦਾ.....


muskaan


ਸਰੀਰ ਮੇਰਾ ਬਣ ਲਾਸ਼ ਗਿਆ,
ਬੱਸ ਜਾਨ ਹੀ ਨਿਕਲਣੀ ਰਹਿ ਗਈ ਆ,
ਬੈਠੇ ਆ ਧੁਰ ਅੰਦਰ ਕੰਗਾਲ ਹੋ ਕੇ,
ਝੂਠੀ ਜਿਹੀ ਮੁਸਕਾਨ ਹੀ ਪੱਲੇ ਰਹਿ ਗਈ ਆ......



varka


ਸਾਡੇ ਇਸ਼ਕ ਦੀ ਕਿਤਾਬ ਸੀ ਪਈ ਜਿਹਦੇ ਕੋਲ,
ਓਹ ਮਰਜਾਣੀ ਸਾਨੂੰ ਸੋਚਾਂ ਵਿੱਚ ਪਾ ਗਈ,
ਅਸੀਂ ਉਡੀਕਦੇ ਰਹੇ ਓਹਦੇ response ਨੂੰ,
ਪਤਾ ਲੱਗਿਆ, ਜਿੱਥੇ ਲਿਖਿਆ ਸੀ ਪਿਆਰ,
ਓਹ ਵਰਕਾ ਹੀ ਖਾ ਗਈ.....


lakeer



ਕਈ ਸੁਪਨੇ ਦੇਖੇ ਸੀ ਇਹਨਾਂ ਅੱਖੀਆਂ ਨੇ,
ਹੋਲੀ ਹੋਲੀ ਕਰ ਸਭ ਟੁੱਟ ਗਏ,
ਅਸੀਂ ਆਪਣਾ ਸਮਝਿਆ ਜਿਹਨਾਂ ਨੂੰ,
ਓਹੀ ਆਪਣਿਆਂ ਨੂੰ ਲੁੱਟ ਗਏ,
ਸਾਡੀ ਜਿੰਦ ਸੀ ਫੁੱਲ ਗੁਲਾਬ ਜਿਹੀ,
ਓਹ ਕੰਢਿਆਂ ਤੋਂ ਵੀ ਤਿੱਖੇ ਸੀ,
ਉਹਨਾਂ ਨੂੰ ਦੋਸ਼ ਵੀ ਕੀ ਦੇਣਾ,
ਜਦ ਕਿਸਮਤ ਵਿੱਚ ਦੁੱਖ ਲਿਖੇ ਸੀ,
ਹਰ ਇੱਕ ਪਲ ਜਿੰਦਗੀ ਹੁਣ ਤਾਂ,
ਮੌਤ ਦੇ ਖੂਹ ਵਿੱਚ ਡਿੱਗਦੀ ਜਾਂਦੀ ਆ,
ਛੋਟੀ ਜਿਹੀ ਉਮੀਦ ਸੀ,
ਬਚੀ ਹੋਈ ਹੱਥ ਦੀ ਲਕੀਰ ਤੋਂ,
ਥੋੜੀ ਥੋੜੀ ਕਰ ਓਹ ਵੀ ਹੁਣ,
ਮਿਟਦੀ ਜਾਂਦੀ ਆ....


sunday

ਜਿਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ,
ਓਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ,
ਇੱਕ ਪਾਸੇ ਬਜ਼ੁਰਗਾਂ ਦੀ ਤਾਸ਼ ਦਾ ਜ਼ੋਰ,
ਦੂਜੇ ਪਾਸੇ ਭਕਾਨੇ ਵਾਲੇ ਦਾ ਸ਼ੋਰ,
ਸਾਰੇ ਭਕਾਨੇ ਮੇਰੇ ਹੱਥ ਵਿੱਚ ਨੇ,
ਬੱਸ ਹਵਾ ਚ ਹੀ ਮਹਿਲ ਉਸਾਰ ਹੁੰਦਾ ਸੀ,
ਓਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ,
ਸਵੇਰ ਹੁੰਦਿਆਂ ਹੀ ਘਰੋਂ ਨਿੱਕਲ ਜਾਈਦਾ ਸੀ,
ਗੁੱਲੀ ਡੰਡਾ ਕਦੇ ਬਾਂਦਰ ਕਿੱਲਾ ਖੇਡੀ ਜਾਈਦਾ ਸੀ,
ਇੱਕ ਨਾਲ ਕਈ ਬਣਾਈਦੇ ਸੀ,
ਬੰਟਿਆਂ ਨਾਲ ਵੀ ਚਿੱਤ ਪਰਚਾਈਦੇ ਸੀ,
ਇੱਕ ਇੱਕ ਬੰਟੇ ਪਿੱਛੇ ਸਭ ਦਾ,
ਇੱਕ ਦੂਜੇ ਨਾਲ ਝਗੜਾ ਵਾਰ ਵਾਰ ਹੁੰਦਾ ਸੀ,
ਓਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ,
ਪਲ ਵਿੱਚ ਹੀ ਸਾਰਾ ਦਿਨ ਜਾਂਦਾ ਸੀ ਬੀਤ,
ਕੰਨਾਂ ਚ ਗੂੰਜਦੇ ਨੇ ਹਾਲੇ ਵੀ ਰੰਗੋਲੀ ਦੇ ਗੀਤ,
ਓਦਣ ਟੀ.ਵੀ ਦਾ ਵੱਖਰਾ ਨਜ਼ਾਰਾ ਹੁੰਦਾ ਸੀ,
ਦੂਰਦਰਸ਼ਨ ਸਭ ਦਾ ਪਿਆਰਾ ਹੁੰਦਾ ਸੀ,
ਸਭ ਇੱਕਠੇ ਹੋ ਦੇਖਦੇ ਸੀ ਸ਼ਕਤੀਮਾਨ,
ਜਦੋਂ ਟਾਈਮ ਬਾਰਾਂ ਦੇ ਪਾਰ ਹੁੰਦਾ ਸੀ,
ਓਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ,
ਸੂਰਜ਼ ਢਲਦਿਆਂ ਹੀ ਗਲੀ cricket ਚੱਲਦੀ ਸੀ,
ਕੰਧ ਉੱਤੇ ਵਿਕਟਾਂ,ਲਿਫਾਫੇ ਦੀ ਗੇਂਦ ਬਣਦੀ ਸੀ,
ਗੇਂਦ ਨੂੰ ਗੁਆਂਢੀਆਂ ਦੇ ਮਾਰ,
ਸਭ ਹੋ ਜਾਂਦੇ ਸੀ ਫਰਾਰ,
ਫਿਰ ਮਾਂ ਤੋਂ ਮਿਲਦੀਆਂ ਸੀ ਗਾਲਾਂ,
ਪਰ ਗਾਲਾਂ ਵਿੱਚ ਵੀ ਪਿਆਰ ਹੁੰਦਾ ਸੀ,
ਓਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ,
ਹੁਣ ਤਾਂ ਸਭ ਦਿਨ ਇੱਕੋ ਜਿਹੇ ਲੱਗਦੇ ਨੇ,
ਯਾਦ ਕਰ ਬਚਪਨ ਦੀਆਂ ਸ਼ਰਾਰਤਾਂ ਨੂੰ,
ਅੱਖੀਆਂ ਚੋਂ ਹੰਝੂ ਵਗਦੇ ਨੇ,
ਨਾ ਆਉਣ ਵਾਲੀ ਜਿੰਦਗੀ ਦਾ ਫਿਕਰ,
ਨਾ ਹੀ ਭਵਿੱਖ ਦਾ ਖਿਆਲ ਹੁੰਦਾ ਸੀ,
ਓਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ,






jaano wadh pyare


ਕਦੇ ਸੋਚਿਆ ਨਹੀਂ ਸੀ ਜਿੰਦਗੀ ਚ,
ਇਹ ਵੀ ਦਿਨ ਦੇਖਣੇ ਪੈਣਗੇ,
ਮਾਣ ਸੀ ਜਿਹਨਾਂ ਤੇ ਬਹੁਤਾ ਸਾਨੂੰ,
ਓਹੀ ਇੱਕ ਦਿਨ ਧੋਖਾ ਦੇਣਗੇ,
ਉਂਗਲੀ ਫੜਾਈ ਸੀ ਜਿਹਨਾਂ ਨੂੰ,
ਓਹ ਰਾਹ ਵਿੱਚ ਹੀ ਛੱਡ ਤੁਰ ਗਏ,
ਜਿਹਨਾਂ ਦੀ ਉਡੀਕ ਕਰਦੇ ਸੀ ਮੋੜਾਂ ਤੇ,
ਓਹ ਦੂਰੋਂ ਦੇਖ ਹੀ ਪਿਛਾਂਹ ਨੂੰ ਮੁੜ ਗਏ,
ਅੱਜ ਭੁੱਲ ਗਏ ਓਹ ਦਿਨਾਂ ਨੂੰ,
ਜੋ ਮੇਰੇ ਨਾਲ ਗੁਜ਼ਾਰੇ ਸੀ,
ਓਹੀ ਜਾਨ ਦੇ ਦੁਸ਼ਮਣ ਬਣ ਬੈਠੇ,
ਜੋ ਜਾਨੋਂ ਵੱਧ ਪਿਆਰੇ ਸੀ...............


gwandan


ਮੈਂ ਨਿੱਤ ਖੜਦਾ ਸੀ ਮੋੜ ਤੇ,
ਓਹ ਵੀ ਚੁਬਾਰੇ ਚੜਦੀ ਸੀ,
ਜਦ ਮੈਂ ਤੱਕਦਾ ਓਹਦੇ ਵੱਲ ਨੂੰ,
ਤਾਂ ਸੌ ਸੌ ਨੱਖਰੇ ਕਰਦੀ ਸੀ,
ਕਦੇ ਦੇਖ ਕੇ ਨੀਵੀਂ ਪਾ ਲੈਂਦੀ,
ਕਦੇ ਦੇਖ ਕੇ ਚੜਾਉਂਦੀ ਨੱਕ ਸੀ,
ਓਹ ਐਵੇਂ ਆਪ ਨੂੰ ਸਜਾਉਂਦੀ ਰਹੀ,
ਸਾਡੀ ਤਾਂ ਓਹਦੀ ਗਵਾਂਢਣ ਤੇ ਅੱਖ ਸੀ....


diwali

ਨੀਂ ਸਾਡੀ ਕਾਹਦੀ ਆ ਦੀਵਾਲੀ,
ਅਸੀਂ ਦੀਵੇ ਆ ਬਿਨਾਂ ਤੇਲ ਵਾਲੇ,
ਹਵਾ ਦੇ ਬੁੱਲੇ ਨਾਲ ਬੁਝ ਜਾਣਾ,
ਨਾ ਬਹੁਤੀ ਚਿਰ ਬਲਦੇ ਰਹਿਣ ਵਾਲੇ,
ਮੈਂ ਭਰਾਂ ਰੋਸ਼ਨੀ ਸਭ ਦੀ ਜ਼ਿੰਦਗੀ ਚ,
ਪਰ ਖੁਦ ਦੇ ਪੱਲੇ ਬਸ ਹਨੇਰਾ ਏ,
ਤੈਨੂੰ ਤਾਂ ਕਦੇ ਮੇਰੀ ਲੋੜ ਨੀਂ ਪੈਣੀ,
ਤੂੰ ਤਾਂ ਆਪ ਹੀ ਵਾਂਗ ਸਵੇਰਾ ਏ,
ਮੈਨੂੰ ਸਾਰੀ ਜ਼ਿੰਦਗੀ ਕੱਟਣ ਲਈ,
ਤੇਰਾ ਇੱਕੋ ਹੀ ਲਾਰਾ ਬਥੇਰਾ ਏ,
ਮੈਂ ਲੌਅ ਤੋਂ ਹੁਣ ਕੀ ਲੈਣਾ,
ਬਸ ਹਨੇਰਾ ਹੀ ਜੱਗ ਤੇ ਮੇਰਾ ਏ....




dukhi aatma


ਮੈਨੂੰ ਕਹਿੰਦੀ ,
 ਤੇਰੇ ਚਾਰੇ ਪਾਸੇ ਸੁੱਖ ਨੇ,
ਤੂੰ ਕੋਈ ਸੁੱਕਾ ਹੋਇਆ ਰੁੱਖ ਵੀ ਨਹੀਂ,
ਤੂੰ ਤਾਂ ਐਵੇਂ ਦੁੱਖੀ ਆਤਮਾ ਬਣੀ ਫਿਰਦਾ,
ਤੇਰੀ smile ਤੋਂ ਲੱਗਦਾ,
ਤੇਰੀ ਜ਼ਿੰਦਗੀ ਚ ਤਾਂ ਕੋਈ,
ਦੁੱਖ ਹੀ ਨਹੀਂ,
ਮੈਂ ਕਿਹਾ,
ਇਹ ਤਾਂ ਰੁੱਖ ਹੀ ਜਾਣਦਾ,
ਕਿ ਓਹ ਅੰਦਰੋਂ ਕਿੰਨਾ ਸੁੱਕਾ ਆ,
ਜਿਸ ਤੇ ਬੀਤ ਦੀ ਓਹੀ ਜਾਣਦਾ,
ਕਿ ਟੁੱਟੇ ਦਿਲ ਨਾਲ ਹੱਸਣਾ,
ਕਿੰਨਾ ਅੋਖਾ ਆ....


rusya yaar


ਮੇਰੀ ਜਿੰਦਗੀ ਓਸ ਕੰਢਿਆਂ ਵਰਗੀ,
ਜਿਹਨੂੰ ਸਭ ਨਫਰਤ ਕਰਦੇ ਨੇ,
ਓਹ ਨੇ ਫੁੱਲ ਗੁਲਾਬ ਜਿਹਾ,
ਜਿਹਦੇ ਤੇ ਸਭ ਮਰਦੇ ਨੇ,
ਮੈਨੂੰ ਦੇਖ ਕੇ ਲੋਕੀ ਤੋੜ ਸੁੱਟਦੇ,
ਓਹਨੂੰ ਦੇਖ ਕੇ ਚਿੱਤ ਪਰਚਾ ਲੈਂਦੇ,
ਮੇਰੀ ਹਸਤੀ ਬੱਸ ਪੈਰਾਂ ਤੱਕ ਸੀਮਤ,
ਓਹਨੂੰ ਸਭ ਦਿਲ ਚ ਵਸਾ ਲੈਂਦੇ,
ਮੈਥੋਂ ਸਭ ਨੇ ਦੂਰ ਰਹਿੰਦੇ,
ਉਸਦੇ ਸਭ ਨੇੜੇ ਜਾ ਬਹਿੰਦੇ,
ਮੈਨੂੰ ਨੇ ਰੱਖਦੇ ਪਿਆਰ ਤੋਂ ਦੂਰ,
ਤੇ ਓਹਨਾਂ ਰੁਸਿਆ ਯਾਰ ਮਨਾ ਲੈਂਦੇ...




chete kar rona chad de


ਕਿਉਂ ਦਿਲਾ ਸ਼ੁਦਾਈ ਹੋਇਆ ਓਹਨਾਂ ਪਿੱਛੇ,
ਜਿਹਨਾਂ ਕਦਰ ਤੇਰੇ ਜਜ਼ਬਾਤਾਂ ਦੀ ਨੀਂ,
ਕਿਉਂ ਉਹਨਾਂ ਨੂੰ ਦਿਲ ਚ ਵਸਾਈ ਬੈਠਾ,
ਜੋ ਵਜਾ ਨੇ ਇਹਨਾਂ ਹਾਲਾਤਾਂ ਦੀ,
ਤੂੰ ਉਹਨਾਂ ਉੱਤੇ ਮਰਦਾ ਏਂ,
ਓਹ ਤੈਨੂੰ ਮਾਰਨ ਲਈ ਫਿਰਦੇ ਨੇ,
ਤੂੰ ਆਪਣਾ ਸਮਝਦਾ ਜਿਹਨਾਂ ਨੂੰ,
ਓਹ ਭੁੱਲੇ ਤੈਨੂੰ ਚਿਰਦੇ ਨੇ,
ਮਨ ਚੋਂ ਤਾਂ ਓਹਨੂੰ ਕੱਢ ਦਿੱਤਾ,
ਹੁਣ ਤੂੰ ਵੀ ਦਿਲ ਚੋਂ ਕੱਢ ਦੇ ਵੇ,
ਅੱਖੀਆਂ ਨੇ ਤਾਂ ਰੋਣਾ ਬੰਦ ਕੀਤਾ,
ਤੂੰ ਵੀ ਚੇਤੇ ਕਰ ਰੋਣਾ ਛੱਡ ਦੇ ਵੇ...


aas


ਸ਼ਾਇਦ ਕਦੋਂ ਦਾ ਮਰ ਮੁੱਕ ਜਾਂਦਾ,
ਜੇ ਤੂੰ ਸੁਪਨੇ ਚ ਮੈਨੂੰ ਲਾਰਾ,
ਆਉਣ ਦਾ ਲਾਇਆ ਨਾ ਹੁੰਦਾ,
ਸ਼ਾਇਦ ਕਦੋਂ ਦਾ ਭੁੱਲ ਚੁੱਕਾ ਹੁੰਦਾ,
ਜੇ ਦਿਲ ਕਮਲੇ ਨੇ ਤੈਨੂੰ,
ਐਨਾ ਚਾਹਿਆ ਨਾ ਹੁੰਦਾ,
ਬੇਸ਼ੱਕ ਕਈ ਸੋਹਣੇ ਨੇ ਇਸ ਦੁਨੀਆ ਤੇ,
ਪਰ ਤੇਰੇ ਵਰਗੀ ਕੋਈ ਲੱਭਦੀ ਹੀ ਨਹੀਂ,
ਜੇ ਤੂੰ ਆ ਜਾਵੇਂ ਮੇਰੀ ਜਿੰਦਗੀ ਚ,
ਪਰਵਾਹ ਮੈਨੂੰ ਫੇਰ ਰੱਬ ਦੀ ਵੀ ਨਹੀਂ,
ਰਾਤ ਕੱਟ ਲਈਦੀ ਆ ਗਿਣ ਕੇ ਤਾਰੇ,
ਦਿਨ ਕੱਟ ਜਾਂਦਾ ਤੇਰੀ ਫੋਤੋ ਤੱਕ ਕੇ,
ਇੱਕ ਦਿਨ ਮਿਲ ਪਵਾਂਗੇ ਕਿਸੇ ਮੋੜ ਤੇ,
ਬੱਸ ਜਿਊਂਦੇ ਆਂ ਇਹੀ ਆਸ ਰੱਖ ਕੇ...



ohi morh te


ਕਈ ਸਾਲਾਂ ਤੋਂ ਸੀ ਦਿਲ ਵਿੱਚ ਰੱਖੀ,
ਅੱਜ ਫਿਰ ਆਈ ਤੇਰੀ ਯਾਦ ਨੀਂ,
ਚੇਤੇ ਕਰ ਤੇਰਾ ਸੋਹਣਾ ਜਿਹਾ ਮੁੱਖੜਾ,
ਦਿਲ ਮੇਰਾ ਰੋਇਆ ਬੜੇ ਚਿਰ ਬਾਅਦ ਨੀਂ,
ਜਿਹੜਾ ਕਦੇ ਤੂੰ ਮੇਰੇ ਨਾਲ ਕਰਦੀ ਸੀ,
ਚੇਤੇ ਆਉਂਦਾ ਓਹ ਹਰ ਇੱਕ ਨੱਖਰਾ,
ਤੇਰੇ ਉੱਤੇ ਮਰਦੇ ਦਿਲ ਨੂੰ ਨਾ ਰੋਕ ਸਕਿਆ,
ਤੇਰਾ ਸੁਭਾਅ ਹੀ ਸੀ ਸਭ ਤੋਂ ਵੱਖਰਾ,
ਜੇ ਸੱਚ ਪੁੱਛੇ ਤਾਂ ਉਦੋਂ,
ਮੇਰੀ ਨਬਜ਼ ਹੀ ਰੁਕ ਗਈ,
ਜਦੋਂ ਓਹੀ ਮੋੜ ਤੇ ਆ ਖੜ ਗਿਆ,
ਜਿੱਥੇ ਤੂੰ ਮੈਨੂੰ,
ਇੱਕਲਾ ਛੱਡ ਕੇ ਸੀ ਤੁਰ ਗਈ.....

keemat da ehsaas


ਕਰ ਕਰ ਕੇ ਮੈਨੂੰ ਯਾਦ ਤੂੰ,
ਇੱਕ ਦਿਨ ਜਰੂਰ ਹੰਝੂ ਕੇਰੇਂਗੀ,
ਉਦੋਂ ਆਵਾਂਗਾ ਤੈਨੂੰ ਮੈਂ ਹੀ ਚੇਤੇ,
ਜਦੋਂ ਵੀ ਜੁਲਫਾਂ ਚ ਹੱਥ ਫੇਰੇਂਗੀ,
ਕਦੇ ਮੈਂ ਤੈਨੂੰ ਦੇਖ ਦੇਖ ਦਿਨ ਕੱਟਦਾ ਸੀ,
ਫਿਰ ਤੂੰ ਮੈਨੂੰ ਯਾਦ ਕਰ ਦਿਨ ਕੱਟੇਂਗੀ
facebook ਤੋਂ ਕੱਢ ਕੇ ਮੇਰੀ ਫੋਟੋ,
ਨੀਂ ਤੂੰ ਹਿੱਕ ਨਾਲ ਲਾ ਕੇ ਰੱਖੇਂਗੀ,
ਜਦੋਂ ਵੀ ਦੇਖੇਂਗੀ ਮੇਰਾ profile,
ਉਦੋਂ ਤੇਰਾ ਦਿਲ ਜਰੂਰ ਰੋਵੇਗਾ,
ਮੇਰੇ ਮਰਨ ਤੋਂ ਬਾਅਦ ਹੀ ਤੈਨੂੰ,
ਮੇਰੀ ਕੀਮਤ ਦਾ ਅਹਿਸਾਸ ਹੋਵੇਗਾ....


takleef


ਕਿਸੇ ਨੂੰ ਦਿਲ ਚ ਵਸਾਉਣ ਨਾਲ,
ਓਹ ਆਪਣਾ ਨੀਂ ਹੋ ਜਾਂਦਾ,
ਕਿਸੇ ਨੂੰ ਗਲ ਨਾਲ ਲਾਉਣ ਨਾਲ,
ਓਹ ਆਪਣਾ ਨੀਂ ਹੋ ਜਾਂਦਾ,
ਨਾ ਕਰੋ ਕਿਸੇ ਨੂੰ ਪਿਆਰ ਐਨਾ,
ਕਿ ਅੱਖਾਂ ਚੋਂ ਹੰਝੂ ਬਣ ਚੋ ਜਾਵੇ,
ਨਾ ਜਾਓ ਕਿਸੇ ਦੇ ਕਰੀਬ ਐਨਾ,
ਕਿ ਉਸਤੋਂ ਬਿਨਾਂ ਜੀਣਾ ਅੋਖਾ ਹੋ ਜਾਵੇ,
ਕਦੇ ਸੱਜਣਾ ਤੇ ਕੋਈ ਯਕੀਨ ਨਾ ਕਰੋ,
ਉਹਨਾਂ ਦੇ ਵਾਅਦੇ ਟੁੱਟਣਾ ਤਾਂ,
ਪੱਥਰ ਤੇ ਲੀਕ ਹੁੰਦੀ ਆ,
ਨਾ ਦੇਖੋ ਅੱਖਾਂ ਖੋਲ ਕੇ ਕਦੇ ਸੁਪਨੇ,
ਕਿਉਂਕਿ ਜਦ ਟੁੱਟਦੇ ਆ ਤਾਂ,
ਬਹੁਤ ਤਕਲੀਫ ਹੁੰਦੀ ਆ.....



antim sanskar


ਕੋਈ ਕੋਈ ਖੁਸ਼ ਹੋਵੇਗਾ ਤੇ,
ਕੋਈ ਕੋਈ ਰੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,
ਚਾਰ ਜਣੇ ਹੋਣਗੇ ਨਾਲ ਮੇਰੇ,
ਮੁਹਰੇ ਮੁਹਰੇ ਹੋਣਗੇ ਕਰੀਬੀ ਜਿਹੜੇ,
ਪਿੱਛੇ ਪਿੱਛੇ ਗੱਲਾਂ ਕਰਦਾ ਪਿੰਡ ਹੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,
ਕਈ ਗੱਲ ਕਰਨਗੇ ਆਪਣੇ ਬਾਰੇ,
ਕੋਈ ਰਾਜ਼ ਖੋਲੇਗਾ ਮੇਰੇ ਸਾਰੇ,
ਕੋਈ ਕਹੇਗਾ ਕਿ ਚੰਗਾ ਸੀ,
ਕਿਸੇ ਦੀ ਨਿਗਾਹ ਚ ਮੰਦਾ ਹੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,
ਜਿਹੜੀ ਮੇਰੀ ਮੌਤ ਦੀ ਜ਼ਿੰਮੇਵਾਰ ਹੋਵੇਗੀ,
ਓਸ ਦਿਨ ਓਹ ਵੀ ਅੰਦਰ ਵੜ ਬੂਹੇ ਢੋਵੇਗੀ,
ਸ਼ਾਇਦ ਨਿੰਦਰ ਨੂੰ ਕਰਕੇ ਯਾਦ,
ਓਹਦੀ ਅੱਖ ਚੋਂ ਵੀ ਕੋਈ ਹੰਝੂ ਚੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,


sohna mukh tere yaar da

ਕੀ ਹੁੰਦਾ ਦਰਦ ਵਿਛੋੜੇ ਦਾ,
ਹਾਲੇ ਇਸਦੀ ਤੈਨੂੰ ਸਾਰ ਨਹੀਂ,
ਜਿਹੜਾ ਲੋੜ ਪੈਣ ਤੇ ਮੁੱਕਰ ਜਾਵੇ,
ਓਹ ਹੁੰਦਾ ਪੱਕਾ ਯਾਰ ਨਹੀਂ,
ਜਿਵੇਂ ਤੋੜਿਆ ਸੀ ਤੂੰ ਦਿਲ ਮੇਰਾ,
ਨੀਂ ਇੱਕ ਦਿਨ ਤੇਰਾ ਵੀ ਕੋਈ ਤੋੜੇਗਾ,
ਤੇਰੇ ਹੀ ਵਾਂਗੂ ਤੈਨੂੰ ਵੀ ਕੋਈ,
ਹਰ ਇੱਕ ਨਿਸ਼ਾਨੀ ਮੋੜੇਗਾ,
ਤੈਨੂੰ ਓਦਣ ਹੀ ਪਤਾ ਲੱਗੇਗਾ,
ਕਿੰਨਾ ਹੁੰਦਾ ਏ ਦਰਦ ਪਿਆਰ ਦਾ,
ਜਦੋਂ ਮੁੜ ਮੁੜ ਸਾਹਮਣੇ ਆਊਗਾ,
ਨੀਂ ਸੋਹਣਾ ਮੁੱਖ ਤੇਰੇ ਯਾਰ ਦਾ,
ਜਦੋਂ ਮੁੜ ਮੁੜ ਚੇਤੇ ਆਊਗਾ,
ਨੀਂ ਸੋਹਣਾ ਮੁੱਖ ਤੇਰੇ ਯਾਰ ਦਾ......

parle-g


ਨੀਂ ਤੂੰ ਚਲੀ ਗਈ ਬਾਹਰ,
ਹੁਣ ਕਈ ਬਣਾਲੇ ਯਾਰ,
ਕਿਸ ਹਾਲ ਚ ਆ,
ਤੂੰ ਨਿੰਦਰ ਨੂੰਪੁਛਿਆ ਨਾ ਇੱਕ ਵਾਰ,
ਬੇਸ਼ੱਕ ਭੁੱਲ ਗਈ ਓਹ ਦਿਨ,
ਜਦ ਇੱਕਠੇ ਸਕੂਲ ਨੂੰ ਜਾਂਦੇ ਸੀ,
ਪਰ, ਕਿੱਦਾਂ ਭੁੱਲੇਂਗੀ ਓਹ ਸਵੇਰਾ,
ਜਦੋਂ ਚਾਹ ਚ ਡੋਬ ਡੋਬ ਕੇ ਬਿਸਕੁਟ ਖਾਂਦੇ ਸੀ,
ਕਿੱਦਾਂ ਭੁੱਲੇਂਗੀ ਤੂੰ parle-G,
ਜਿਹਨੂੰ ਚਾਹ ਚ ਡੋਬ ਡੋਬ ਕੇ ਖਾਂਦੇ ਸੀ....

andar warh rone di

ਕਦੇ ਹੁੰਦਾ ਸੀ ਮੈਂ ਸ਼ੌਕੀ ਤੇ ਸ਼ਰੀਫ ਮੁੰਡਾ,
ਹੁਣ ਨਸ਼ਿਆਂ ਨੇ ਖਾ ਲਿਆ,
ਕਦੇ ਖੁਸ਼ੀਆਂ ਹੀ ਖੁਸ਼ੀਆਂ ਸੀ ਮੇਰੀ ਜਿੰਦਗੀ ਚ,
ਹੁਣ ਗਮਾਂ ਨੇ ਦਿਲ ਵਿੱਚ ਘਰ ਪਾ ਲਿਆ,
ਜਦੋਂ ਤੋਂ ਮਿਲਿਆ ਤੇਰੇ ਕੋਲੋਂ ਧੋਖਾ,
ਮੇਰੇ ਸਾਰੇ ਸ਼ੌਕ ਮੁੱਕ ਗਏ,
ਇੱਕ ਦਰਦ ਤੇਰਾ ਉਤੋਂ ਆਦੀ ਨਸ਼ਿਆ ਦੇ ਹੋਏ,
ਅਸੀਂ ਕਾਨਿਆਂ ਦੇ ਵਾਂਗ ਸੁੱਕ ਗਏ,
ਸਦਾ ਮਹਿਫਲਾਂ ਚ ਰਹਿੰਦਾ ਸੀ ਮੈਂ ਖੁਸ਼,
ਕਦੇ ਲੋੜ ਨਹੀਂ ਸੀ ਪਈ ਬੂਹੇ ਢੋਣੇ ਦੀ,
ਤੇਰੇ ਪਿਆਰ ਨੇ ਹੀ ਪਾ ਦਿੱਤੀ,
ਮੈਨੂੰ ਆਦਤ ਨਹੀਂ ਸੀ,
ਅੰਦਰ ਵੜ ਕੇ ਰੋਣੇ ਦੀ....

3/6/12

kudiyan to door


ਭਾਵੇਂ ਕੋਈ ਆਖੇ ਹੱਸਮੁਖ,
ਤੇ ਕੋਈ ਆਖੇ rude ਆ,
ਪਰ,single ਰਹਿਣਾ ਹੀ ਮੇਰਾ attitude ਆ,
ਕਿਸੇ ਪਟੋਲੇ ਨੂੰ ਦੂਰੋਂ ਹੀ ਤੱਕ ਲਈਦਾ,
ਜੇ ਕੋਈ ਹੱਸ ਪਵੇ ਤਾਂ,ਆਪਾਂ ਵੀ ਹੱਸ ਪਈਦਾ,
ਕਿਸੇ ਦੀ ਅੱਖ ਵਿੱਚ ਮੈਂ ਰੜਕਾਂ,
ਏਨਾ ਬੁਰਾ ਭਲਾ ਨੀਂ ਕਿਸੇ ਨੂੰ ਕਹੀਦਾ,
ਕਿਤੇ ਹੋ ਨਾ ਜਾਵੇ ਮੇਰਾ character ਖਰਾਬ,
ਇਸੇ ਲਈ ਕੁੜੀਆਂ ਤੋਂ ਦੂਰ ਅੀ ਰਹੀਦਾ.....


for more click here

dil de kareeb


ਕਿਹਨੂੰ ਸੁਣਾਈਏ ਦਿਲ ਵਾਲੀ ਗੱਲ,
ਕੋਈ ਸੁਣਨ ਵਾਲਾ ਨੀਂ ਲੱਭਦਾ,
ਬਹੁਤ ਲੋਕ ਆਏ ਇਸ ਜਿੰਦਗੀ ਚ,
ਪਰ ਕੋਈ ਆਪਣਾ ਜਿਹਾ ਨੀਂ ਲੱਗਦਾ,
ਜਿਹਨਾਂ ਨੂੰ ਅਸੀਂ ਆਪਣਾ ਬਣਾਇਆ,
ਉਹਨਾਂ ਕਰਕੇ ਹੀ ਅੱਖਾਂ ਚੋਂ ਪਾਣੀ ਆਇਆ,
ਲੱਖ ਕੋਸ਼ਿਸ ਕਰ ਕੇ ਵੀ ਨੀਂ ਭੁੱਲਦੇ,
ਕਈ ਰਿਸ਼ਤੇ ਹੀ ਅਜੀਬ ਹੁੰਦੇ ਆ,
ਕਿਉਂ ਓਹੀ ਲੋਕ ਹਮੇਸ਼ਾਂ ਨੇ ਧੋਖਾ ਦਿੰਦੇ,
ਜਿਹੜੇ ਦਿਲ ਦੇ ਬਹੁਤ ਕਰੀਬ ਹੁੰਦੇ ਆ..??





for more visit here


murh na aa hove


open

ਬਹੁਤ ਦੁੱਖ ਮਿਲੇ ਇਸ ਜਿੰਦਗੀ ਚੋਂ,
ਹੁਣ ਹੋਰ ਨੀਂ ਮੈਥੋਂ ਸਹਿ ਹੁੰਦੇ,
ਹਾਲਾਤ ਵੀ ਇਹੋ ਜਿਹੇ ਹੋ ਗਏ ਨੇ,
ਨਾ ਰਿਹਾ ਜਾਂਦਾ, ਨਾ ਹੀ ਕਿਸੇ ਨੂੰ ਕਹਿ ਹੁੰਦੇ,
ਕਿਤੇ ਮਿਲ ਜਾਵੇ ਜੇ ਰੱਬ ਮੈਨੂੰ,
ਓਹਨੂੰ ਪੁਛਾਂਗਾ ਇਹ ਖਾਸ ਮੈਂ,
ਪਿਛਲੇ ਜਨਮ ਚ ਤੂੰ ਇਹ ਦੱਸ,
ਕਿੰਨੇ ਕ ਕੀਤੇ ਸੀ ਪਾਪ ਮੈਂ,
ਦਿਲ ਕਰਦਾ ਬੈਠਾ ਰਹਾਂ ਇੱਕਲਾ ਹੀ ਮੈਂ,
ਕੋਈ ਸੁੰਨਸਾਨ ਇਹੋ ਜਿਹਾ ਰਾਹ ਹੋਵੇ,
ਹੁਣ ਤਾਂ ਓਥੇ ਜਾਣ ਨੂੰ ਦਿਲ ਕਰਦਾ,
ਜਿਥੋਂ ਕਦੇ ਮੁੜ ਕੇ ਨਾ ਆ ਹੋਵੇ....

pardes


ਆਏਂ ਹਾਂ ਵਿੱਚ ਪਰਦੇਸਾਂ ਦੇ,
ਛੱਡ ਕੇ ਆਪਣਾ ਘਰ-ਬਾਰ,
ਚਾਹੇ ਜਿਸ ਹਾਲ ਚ ਵੀ ਹੋਈਏ,
ਇੱਥੇ ਕੋਈ ਨੀਂ ਲੈਂਦਾ ਸਾਰ,
ਯਾਦ ਆਉਂਦੀ ਉਸ ਬੋਹੜ ਦੀ,
ਜਿਹਦੇ ਥੱਲੇ ਦੁਪਿਹਰਾਂ ਲਘਾਂਦੇ ਸੀ,
ਯਾਦ ਆਉਂਦੀ ਉਸ ਥੜੇ ਦੀ,
ਜਿਥੇ ਤਾਸ਼ ਦੀ ਵਾਰੀ ਲਗਾਂਦੇ ਸੀ,
ਬਿਜਲੀ ਦੇ ਕੱਟ ਦਾ ਵੀ ਵੱਖਰਾ ਨਜ਼ਾਰਾ ਸੀ,
ਇੱਕੋ ਥਾਂ ਇੱਕਠਾ ਹੋ ਜਾਂਦਾ ਮੁੱਹਲਾ ਸਾਰਾ ਸੀ,
ਜਦੋਂ ਤੱਕ ਤਾਂ ਹੋਈਦਾ ਕੰਮ ਤੇ,
ਉਦੋਂ ਇਹ ਦੁਨੀਆਂ ਬਹੁਤ ਭਾਉਂਦੀ ਆ,
ਪਰ ਜਦ ਪਕਾਉਣੀ ਪੈਂਦੀ ਆ ਆਪ ਹੀ ਰੋਟੀ,
ਤਦ ਤਾਂ ਫਿਰ 'ਮਾਂ' ਹੀ ਚੇਤੇ ਆਉਂਦੀ ਆ...



for more visit here